top of page

9 Meaningful Life Goals ਜ਼ਿੰਦਗੀ ਦਾ ਅਨੰਦ ਲੈਣਾ ਤਾਂ ਰੱਖੋ ਇਹ 9 Life Goals



ਹਰ ਕਿਸੇ ਦੀ ਜ਼ਿੰਦਗੀ ਦਾ ਸਫ਼ਰ ਵੱਖਰਾ ਹੈ। ਹਰ ਕਿਸੇ ਦਾ ਜ਼ਿੰਦਗੀ ਜਿਉਣ ਦਾ ਅੰਦਾਜ਼ ਵੱਖਰਾ ਹੈ। choices ਵੱਖਰੀਆਂ ਨੇ, ਪਸੰਦ-ਨਾਪਸੰਦ ਵੱਖਰੀ ਹੈ, priorities ਵੱਖਰੀਆਂ ਨੇ।





ਕੋਈ ਅੱਗੇ ਵਧਣ ਲੱਗੇ ਦੂਜਿਆਂ ਦਾ ਹੱਥ ਫ਼ੜ ਕੇ ਰੱਖਦਾ ਹੈ, ਆਪ ਅੱਗੇ ਲੰਘਦਾ ਹੈ ਤਾਂ ਉਹਨਾਂ ਨੂੰ ਵੀ ਅੱਗੇ ਖਿੱਚਣ ਲਈ ਜ਼ੋਰ ਲਾਉਂਦਾ ਹੈ।

ਕਈਆਂ ਨੂੰ ਕਾਹਲ਼ੀ ਵੱਧ ਹੁੰਦੀ। ਉਹ ਕੱਲੇ ਈ ਭੱਜਦੇ ਹੁੰਦੇ ਨੇ। ਉਹਨਾਂ ਲਈ ਕਿਸੇ ਦਾ ਸਾਥ ਦੇਣਾ ਜ਼ਰੂਰੀ ਨਹੀਂ ਹੁੰਦਾ, ਹਾਂ ਜੇ ਖੁਦ ਨੂੰ ਲੋੜ ਹੋਵੇ ਤਾਂ ਸਾਥ ਮੰਗਦੇ ਰੋਹਬ ਨਾਲ ਹੁੰਦੇ ਨੇ।


ਆਪਣਾ ਮਕਸਦ ਇਹ ਨੀ ਕਿ ਕੌਣ ਸਹੀ ਤੇ ਕੌਣ ਗ਼ਲਤ। ਮੈਂ ਪਹਿਲਾਂ ਈ ਕਿਹਾ ਸੀ ਕਿ ਹਰ ਕਿਸੇ ਦੇ ਆਪਣੇ parametres ਨੇ, ਆਪਣਾ point of view ਹੈ।


ਆਪਣਾ ਵਿਸ਼ਾ ਹੈ Life Goals, ਜ਼ਿੰਦਗੀ ਦੇ ਟੀਚੇ। ਉਹ ਟੀਚੇ ਜਿਹੜੇ ਤੁਹਾਡੀ ਜ਼ਿੰਦਗੀ ਨੂੰ ਅਰਥ ਦੇਣ। ਚਾਹੇ ਕੋਈ ਵੀ ਇਨਸਾਨ ਹੋਵੇ, ਕਿਤੇ ਵੀ ਰਹਿੰਦਾ ਹੋਵੇ, ਕਿਸੇ ਵੀ profession ਨਾਲ ਜੁੜਿਆ ਹੋਵੇ, ਜ਼ਿੰਦਗੀ 'ਚ ਟੀਚੇ ਹੋਣੇ ਚਾਹੀਦੇ ਨੇ।


ਅੱਜ ਦੇ ਵੀਡੀਓ 'ਚ ਆਪਾਂ ਜ਼ਿੰਦਗੀ ਦੇ ਟੀਚਿਆਂ ਬਾਰੇ ਗੱਲ ਕਰਾਂਗੇ, ਤੇ 9 ਉਹਨਾਂ ਟੀਚਿਆਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਤੁਹਾਡੀ life ਨੂੰ ਬਹੁਤ meaningful ਬਣਾ ਦੇਣਗੇ।


example ਲਈ, ਅੱਜ ਆਪਾਂ ਕਲਾਕਾਰਾਂ ਨੂੰ ਦੇਖਦੇ ਆਂ। ਬਹੁਤ ਸਾਰੇ actors ਬਾਰੇ ਦੱਸਦੇ ਕਿ ਇਹ ਪਹਿਲਾਂ ਆਹ ਕੰਮ ਕਰਦੇ ਸੀ, ਇਹ bus conductor ਸੀ, ਇਹ ਫਲਾਣੀ ਨੌਕਰੀ ਕਰਦਾ ਸੀ। ਉਹ ਉਸ ਦੌਰ 'ਚੋਂ ਨਿੱਕਲ ਕੇ ਕਾਮਯਾਬ ਹੋਏ ਤਾਂ ਇਸ ਕਰਕੇ, ਕਿਉਂ ਕਿ ਉਹਨਾਂ ਨੇ ਇੱਕ ਟੀਚਾ ਰੱਖਿਆ ਕਿ ਉਸ level ਤੱਕ ਜਾਣਾ,। ਹੋਰ ਕੰਮ ਕਰਦੇ ਰਹੇ, ਪਰ ਆਪਣਾ ਧਿਆਨ ਆਪਣਾ focus ਅਸਲ ਟੀਚੇ ਤੋਂ ਇੱਧਰ-ਉੱਧਰ ਨਹੀਂ ਹੋਣ ਦਿੱਤਾ।


ਇਸ ਕਰਕੇ ਜ਼ਿੰਦਗੀ ਦੇ ਉਹ ਟੀਚੇ set ਕਰਨਾ ਜ਼ਰੂਰੀ ਵੀ ਹੈ, ਤੇ ਚੰਗਾ ਵੀ ਹੈ, ਜਿਹੜੀਆਂ ਚੀਜ਼ਾਂ ਤੁਹਾਡੀਆਂ ਮੂਲ ਕਦਰਾਂ-ਕੀਮਤਾਂ ਨਾਲ ਮੇਲ ਖਾਂਦੀਆਂ ਹੋਣ, ਤੇ ਤੁਹਾਡੇ life plan ਦਾ ਹਿੱਸਾ ਹੋਣ।


ਗੱਲ ਕਰਦੇ ਹਾਂ ਕਿ ਜ਼ਿੰਦਗੀ ਦੇ ਟੀਚੇ ਮਿੱਥਣੇ ਜ਼ਰੂਰੀ ਕਿਉਂ ਨੇ

ਜ਼ਿੰਦਗੀ ਦੇ ਟੀਚਿਆਂ ਦੇ ਮਾਮਲੇ 'ਚ ਬੱਚੇ ਬੜੇ clear ਹੁੰਦੇ ਨੇ। ਇੱਕ ਦਿਨ ਅਸੀਂ ਸਾਰੇ ਦੋਸਤ ਇੱਕ ਹੋਰ ਦੋਸਤ ਦੇ ਘਰ ਇਕੱਠੇ ਹੋਏ ਬੈਠੇ ਸੀ। ਅਸੀਂ ਆਪਣੀਆਂ ਗੱਲਾਂ ਕਰਦੇ ਸੀ, ਪਰਿਵਾਰ ਆਪਣਾ busy ਸੀ, ਤੇ ਬੱਚੇ ਆਪਸ 'ਚ ਖੇਡ ਰਹੇ ਸੀ। ਮੈਂ backyard ਵੱਲ੍ਹ ਨੂੰ ਜਾਣ ਲੱਗਿਆ ਬੱਚਿਆਂ ਕੋਲੋਂ ਲੰਘਿਆ ਤਾਂ ਉਹ ਗੱਲਾਂ ਕਰਨ। ਆਹ profession ਵੱਧ ਵਧੀਆ ਹੁੰਦਾ, ਇਹ profession ਨਾਲ ਆਪਾਂ 'ਚ ਇਹ quality ਆ ਜਾਂਦੀ। ਮੈਂ ਰੁਕ ਗਿਆ।


ਮੈਂ ਪਹਿਲਾਂ ਇੱਕ ਮੁੰਡੇ ਨੂੰ ਪੁੱਛਿਆ, ਉਹਦਾ ਨਾਂਅ ਹੈ, ਮੈਂ ਕਿਹਾ ਤੂੰ ਕੀ ਬਣਨਾ ਚਾਹੁੰਨੈਂ? ਉਹ ਕਹਿੰਦਾ ਕਿ ਮੈਂ ਬਣੂੰਗਾ veterinarian, ਮੈਂ ਕਿਹਾ ਕਿ ਇਹੀ ਕਿਉਂ? ਤਾਂ ਉਹ ਕਹਿੰਦਾ ਕਿ ਜਿਹੜੇ animals ਨੇ, pets ਨੇ ਇਹ ਆਪਣਾ pain ਬੋਲ ਕੇ ਨੀ ਦੱਸ ਸਕਦੇ, ਇਸ ਕਰਕੇ ਜੇ ਮੈਂ ਇਹ ਬਣੂੰਗਾ ਤਾਂ ਮੈਂ ਉਹਨਾਂ ਨੂੰ better ਸਮਝ ਸਕੂੰਗਾ।


ਫ਼ੇਰ ਮੈਂ ਦੂਜੇ ਦੋਸਤ ਦੀ ਬੇਟੀ ** ਨੂੰ ਪੁੱਛਿਆ ਕਿ ਤੂੰ ਦੱਸ ਤੂੰ ਕੀ ਬਣਨਾ ਚਾਹੁੰਨੀ ਐਂ? ਉਹ ਕਹਿੰਦੀ ਕਿ ਮੈਂ ਬਣਨਾ fire fighter, ਮੈਂ ਕਿਹਾ ਕਿ ਉਹਨਾਂ 'ਚ ਕੀ ਖ਼ਾਸ ਹੈ? ਤਾਂ ਉਹ ਕਹਿੰਦੀ ਕਿ ਉਹ Heroic ਕੰਮ ਕਰਦੇ ਨੇ, ਐਨਾ risk ਲੈ ਕੇ ਦੂਜਿਆਂ ਦੀ help ਕਰਦੇ ਨੇ।

ਮੈਨੂੰ ਦੋਨਾਂ ਦੀਆਂ ਗੱਲਾਂ ਸੁਣ ਕੇ ਬੜਾ ਚੰਗਾ ਲੱਗਿਆ। ਕਿ ਦੋਨੋਂ ਦੂਜਿਆਂ ਲਈ caring ਨੇ, ਛੋਟੀ ਉਮਰ 'ਚ helpless ਦੀ help ਕਰਨਾ ਚਾਹੁੰਦੇ ਨੇ। ਅੱਜ ਦੇ ਵੀਡੀਓ ਦਾ idea ਅਸਲ 'ਚ ਉਹਨਾਂ ਬੱਚਿਆਂ ਨਾਲ ਹੋਈ ਗੱਲ ਤੋਂ ਹੀ ਮਿਲਿਆ।


ਜ਼ਿੰਦਗੀ ਦੇ ਟੀਚੇ ਜ਼ਿੰਦਗੀ ਨੂੰ meaningful ਤਾਂ ਬਣਾਉਂਦੇ ਹੀ ਨੇ, ਨਾਲ ਇਹ ਸਾਡੀ ਸਰੀਰਕ ਸਿਹਤ 'ਤੇ ਵੀ ਚੰਗਾ ਪ੍ਰਭਾਵ ਪਾਉਂਦੇ ਨੇ। ਇੱਕ study 'ਚ ਪਾਇਆ ਗਿਆ ਹੈ ਕਿ ਲਗਾਤਾਰ ਚਾਰ ਦਿਨ, ਹਰ ਰੋਜ਼ 20 ਮਿੰਟ, ਆਪਣੇ life goals ਬਾਰੇ journaling ਕਰਨ ਨਾਲ ਲਿਖਣ ਨਾਲ, physical illness ਘਟ ਜਾਂਦੀ ਹੈ। ਇਕ ਹੋਰ study 'ਚ ਇਹ ਪਤਾ ਲੱਗਿਆ ਕਿ ਜਿਹੜੇ students ਆਪਣੇ life goals ਬਾਰੇ ਲਿਖਦੇ ਜਾਂ ਗੱਲ ਕਰਦੇ ਰਹਿੰਦੇ ਨੇ, ਉਹ ਘੱਟ ਬਿਮਾਰ ਹੁੰਦੇ ਨੇ।


ਹੁਣ ਗੱਲ ਕਰਦੇ ਹਾਂ ਉਹਨਾਂ 9 life goals ਦੀ, ਜਿਹਨਾਂ ਬਾਰੇ ਤੁਸੀਂ title 'ਚ ਪੜ੍ਹ ਚੁੱਕੇ ਹੋ। ਸਾਡੇ videoes 'ਚ ਅਸੀਂ ਉਹ topics ਤੇ ਉਹ ideas ਰੱਖਦੇ ਹੁੰਨੇ ਆਂ ਜਿਹੜੇ ਸਭ ਲਈ ਸਾਂਝੇ ਹੋਣ। ਸਭ ਲਈ ਸਾਂਝੇ ਤੋਂ ਮਕਸਦ ਹੈ ਕਿ ਕਿਸੇ ਇੱਕ particular profession, ਕਿਸੇ group ਲਈ categorized ਨਾ ਹੋਵੇ ਬਲਕਿ ਵੱਧ ਤੋਂ ਵੱਧ ਲੋਕਾਂ ਨੂੰ cater ਕਰਦਾ ਹੋਵੇ


1. ਆਪਣੇ ਆਪ ਨੂੰ ਹਰ ਰੋਜ਼ challenge ਕਰੋ

ਜੇ ਆਪਾਂ skill growth ਹਾਸਲ ਕਰਨੀ ਹੈ, ਨਾਕਾਮੀ ਦੇ ਡਰ 'ਤੇ ਜਿੱਤ ਹਾਸਲ ਕਰਨੀ ਹੈ, ਤਾਂ ਆਪਣੇ comfort zone ਤੋਂ ਬਾਹਰ ਨਿੱਕਲਣਾ ਪਵੇਗਾ। ਇਹਦੇ ਨਾਲ positive ਮਾਨਸਿਕਤਾ develop ਹੁੰਦੀ ਹੈ।


Public speaking, camera face ਕਰਨ ਤੋਂ ਲੈ ਕੇ skydiving ਵਰਗੇ ਜਿਹੜੇ ਵੀ ਕੰਮ ਤੋਂ ਡਰ ਲੱਗਦਾ ਹੈ, ਉਹਦੀਆਂ activities ਵਧਾ ਕੇ ਆਪਣੀ ਸਮਰੱਥਾ ਵਧਾਓ। ਇਹ ਨੂੰ ਇਹ ਸੋਚ ਕੇ ਨਹੀਂ ਕਰਨਾ ਕਿ ਰੋਜ਼ ਕੋਈ ਨਵਾਂ ਕਾਰਨਾਮਾ ਕਰ ਕੇ ਦਿਖਾਉਣਾ ਹੈ, ਕਰਨਾ ਇਹ ਸੋਚ ਕੇ ਹੈ ਕਿ ਮੈਂ ਇਸ discomfort ਨਾਲ comfortable ਹੋਣਾ ਸਿੱਖਣਾ ਹੈ।

2. ਵੱਧ mindful ਬਣੋ

Mindfulness ਬੜੇ ਕਮਾਲ ਦੀ ਚੀਜ਼ ਹੈ। ਇਹ ਤੁਹਾਨੂੰ persent moment 'ਤੇ focus ਕਰਨਾ ਸਿਖਾਉਂਦੀ ਹੈ, stress ਘਟਾਉਂਦੀ ਹੈ, ਯਾਦਾਸ਼ਤ ਤੇ ਇਕਾਗਰਤਾ ਵਧਾਉਂਦੀ ਹੈ, ਤੇ ਇਹਦੇ ਨਾਲ problem-solving ਦਾ ਸਕਿੱਲ ਨਿੱਖਰਦਾ ਹੈ।


3. ਆਪਣਾ professional ਸੁਪਨਾ ਪੂਰਾ ਕਰੋ

ਕਈ ਵਾਰੀ ਆਪਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜਿੰਨੀ ਵਧੀਆ factory ਮੇਰੇ dad run ਕਰ ਰਹੇ ਨੇ, ਮੇਰੇ ਤੋਂ ਹੋ ਜੂ? ਜਾਂ ਫੇਰ ਜੇ ਮੈਂ ਨਾਲ ਆਹ ਕੰਮ add ਕਰ ਲਿਆ ਤਾਂ ਠੀਕ ਰਹੂ? ਮਤਲਬ ਮਨ 'ਚ unclear ਜਿਹੀ ਚੀਜ਼ ਹੁੰਦੀ।


ਆਪਣੀ ਗੱਲ ਨੂੰ express ਕਰੋ, father ਨਾਲ ਸਲਾਹ ਕਰੋ, ਉਹਨਾਂ ਦੇ ਤਜਰਬੇ ਤੋਂ ਸਿੱਖੋ, guidelines ਲਓ, ਜੇ ਇੱਕ clear objective ਨਾਲ ਸ਼ੁਰੂਆਤ ਕਰੋਂਗੇ, ਤਾਂ ਜੋ ਸੋਚਿਆ ਉਹ ਹੋ ਸਕਦੈ।


4. financial freedom ਹਾਸਲ ਕਰੋ

ਆਪਣੇ ਆਪ ਨੂੰ financially secure ਬਣਾਉਣ ਦਾ ਟੀਚਾ ਬਹੁਤ ਵਧੀਆ option ਹੈ। ਇਹ ਇੱਕ ਐਸੀ ਚੀਜ਼ ਹੈ ਜਿਹੜੀ attract ਕਰਦੀ ਹੈ, ਤੇ ਜਦੋਂ ਇਸ ਵੱਲ੍ਹ ਤੁਰੋਂਗੇ ਤਾਂ ਇਹਦੇ ਵਾਸਤੇ ਕੀ ਕੀ ਕਰਨ ਦੀ ਲੋੜ ਹੈ, ਇਹ ਸਮਝ ਆਪਣੇ ਆਪ ਆਉਣ ਲੱਗ ਜਾਂਦੀ ਹੈ। financial life goals 'ਚ ਕਈ ਚੀਜ਼ਾਂ ਹੋ ਸਕਦੀਆਂ ਨੇ ਜਿਵੇਂ ਕਿ:

ਕੋਈ ਪਹਿਲਾਂ ਤੋਂ ਕਰਜ਼ਾ ਹੈ ਤਾਂ ਉਹਦੀ management

ਘਰ ਖਰੀਦਣਾ

ਕੋਈ promising investment

retiring adjustments

ਕੋਈ passive income ਵਾਲਾ source set-up ਕਰਨਾ


5. ਆਪਣਾ ਤੇ ਦੂਜਿਆਂ ਦਾ ਧਿਆਨ ਰੱਖੋ

ਆਪਣੀਆਂ ਦੇ ਨਾਲ ਨਾਲ ਹੋਰਾਂ ਦੀਆਂ ਲੋੜਾਂ ਦੀ ਪੂਰਤੀ ਕਰਨਾ ਬੜਾ ਔਖਾ ਕੰਮ ਹੈ। ਅੱਜ ਦੇ ਜ਼ਮਾਨੇ 'ਚ ਇਹ ਸਭ ਦੇ ਵੱਸ 'ਚ ਨਹੀਂ। ਪਰ ਜਿਹੜੇ ਕਰਦੇ ਨੇ ਉਹਨਾਂ ਨੂੰ ਸਲਾਮ ਹੈ। ਪਰ ਜੇ ਤੁਹਾਡਾ ਸੁਭਾਅ ਦੂਜਿਆਂ ਨੂੰ ਅੱਗੇ ਰੱਖ ਕੇ ਖੁਦ ਨਾਲ ਸਮਝੌਤਾ ਕਰਨ ਵਾਲਾ ਹੈ, ਤਾਂ ਇਹਨੂੰ ਤੁਰੰਤ ਬਦਲੋ। self-care ਵੱਲ੍ਹ ਧਿਆਨ ਦਿਓ, ਜੇ ਕਿਸੇ ਦੀ ਲੋੜ ਹੈ ਤਾਂ ਮਦਦ ਮੰਗੋ, ਤੇ ਜ਼ਿੰਦਗੀ 'ਚ personal space ਜ਼ਰੂਰ ਰੱਖੋ।

ਰਿਸ਼ਤਿਆਂ ਨੂੰ ਬਿਹਤਰ ਬਣਾਉਣ ਤੇ ਚੰਗਾ ਜੀਵਨ ਸਾਥੀ, ਚੰਗਾ ਦੋਸਤ, ਚੰਗਾ ਪਿਤਾ, ਚੰਗੀ ਮਾਂ, ਆਪਣੀ ਭੂਮਿਕਾ ਨੂੰ ਹੋਰ ਬਿਹਤਰ ਨਿਭਾਉਣ ਲਈ ਯਤਨਸ਼ੀਲ ਰਹੋ।


6. ਕੁਝ ਨਵਾਂ ਸਿੱਖੋ

ਕੁਝ ਨਵਾਂ ਸਿੱਖਣ ਨਾਲ personal growth ਹੁੰਦੀ ਹੈ। ਇਹਦੇ ਨਾਲ ਬੰਦੇ 'ਚ ਨਿਮਰਤਾ ਆਉਂਦੀ ਹੈ। ਜੇ ਕੋਈ ਐਸੀ ਚੀਜ਼ ਹੈ ਕੋਈ ਐਸਾ ਹੁਨਰ ਹੈ ਜਿਸ ਵਾਸਤੇ time ਨਹੀਂ ਮਿਲਿਆ, ਤਾਂ ਇਹ ਵੀ ਤੁਹਾਡਾ life goal ਬਣ ਸਕਦਾ ਹੈ।


ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਹੜਾ skill ਸਿੱਖਣ ਲੱਗੇ ਹੋ। ਇਹਦੇ ਲਈ ਬੱਸ ਅੰਦਰ excitement ਹੋਣ ਦੀ ਲੋੜ ਹੈ। skill 'ਚ ਕੋਈ ਵੀ ਚੀਜ਼ ਰੱਖ ਸਕਦੇ ਹੋ ਜਿਵੇਂ:

ਨਵੀਂ ਭਾਸ਼ਾ, ਜਿਵੇਂ ਉਰਦੂ, french, ਜਾਂ ਕੋਈ ਵੀ ਹੋਰ

ਕੋਈ musical instrument

cooking classes

Self-defense, martial arts

calligraphy, painting ਤੇ ਹੋਰ ਵੀ ਬਹੁਤ ਲੱਖ


7. ਆਪਣਾ ਪਰਿਵਾਰ Expand ਕਰੋ

ਅੱਜ ਦੇ ਸਮੇਂ ਦਾ ਇਹ ਬੜਾ critical issue ਹੈ। live-in ਦੇ trend ਨੇ relationships ਦੇ ਮਤਲਬ ਬਦਲ ਦਿੱਤੇ। ਵਿਆਹ ਹੁਣ optional ਬਣਦਾ ਜਾ ਰਿਹਾ ਹੈ। ਜਿਹੜੇ married ਨੇ ਉਹਨਾਂ ਲਈ ਬੱਚੇ optional ਨੇ। ਅੱਜ ਆਪਾਂ ਇਹਦੇ 'ਤੇ ਜ਼ਿਆਦਾ ਗੱਲ ਨਹੀਂ ਕਰਨੀ, ਇਸ topic 'ਤੇ ਇੱਕ ਵੱਖਰਾ ਵੀਡੀਓ ਬਣਾਵਾਂਗੇ, ਉਸ 'ਚ detail ਨਾਲ discuss ਕਰਾਂਗੇ।


ਆਪਣਾ topic ਸੀ ਕਿ ਪਰਿਵਾਰ expand ਕਰਨਾ, ਪਰਿਵਾਰ ਨੂੰ ਵਧਾਉਣਾ। ਪਰਿਵਾਰ ਦੇ ਨਵੇਂ ਮੈਂਬਰ ਦੀ ਖ਼ਬਰ ਦੇ ਨਾਲ ਖੁਸ਼ੀ ਤੇ ਚਾਅ ਦੇ ਨਾਲ ਥੋੜ੍ਹਾ ਜਿਹਾ ਡਰ ਵੀ ਆਉਂਦਾ ਹੈ। ਪਰ ਇਹ goal ਬੰਦੇ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਬੱਚੇ ਦੇ ਆਉਣ ਤੋਂ ਪਹਿਲਾਂ ਆਪਾਂ financial management ਵੱਲ੍ਹ ਆਪਣੇ-ਆਪ ਧਿਆਨ ਦੇਣ ਲੱਗ ਜਾਂਦੇ ਹਾਂ। ਘਰ ਦਾ management ਆਉਣ ਵਾਲੇ time ਦੇ ਹਿਸਾਬ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਆਪਾਂ emotionally ਤਬਦੀਲੀ ਮਹਿਸੂਸ ਕਰਦੇ ਹਾਂ। fellings ਬਦਲ ਜਾਂਦੀਆਂ ਨੇ।


8. ਕੋਈ ਵੱਡਾ creative ਪ੍ਰੋਜੈਕਟ ਸ਼ੁਰੂ ਕਰੋ ਤੇ ਪੂਰਾ ਕਰੋ

ਅਕਸਰ ਹੋਰ ਲੋੜਾਂ creative ਚੀਜ਼ਾਂ ਉੱਤੇ ਭਾਰੂ ਪੈ ਜਾਂਦੀਆਂ ਨੇ। ਕਲਾ ਨਾਲ ਜੁੜੀਆਂ ਇੱਛਾਵਾਂ ਦਾ ਨੰਬਰ ਕਈ ਵਾਰ prioritty list 'ਚ ਬੜਾ ਪਿੱਛੇ ਚਲਾ ਜਾਂਦਾ ਹੈ। ਕਿਸੇ ਵੀ ਵਿਸ਼ੇ 'ਤੇ ਆਧਾਰਿਤ ਕੋਈ ਕਿਤਾਬ publish ਕਰਵਾਉਣ ਦੀ ਇੱਛਾ ਜੇ ਅੰਦਰ ਦਬੀ ਹੋਈ ਹੈ, ਤਾਂ ਇਹ ਵੀ ਇੱਕ ਚੰਗਾ option ਹੈ life goal ਦਾ।


ਬਹੁਤ ਲੋਕਾਂ ਦੇ ਨਾਂਅ ਲਏ ਜਾ ਸਕਦੇ ਨੇ ਜਿਹਨਾਂ ਨੇ ਪਹਿਲਾਂ ਹੋਰ ਕੰਮ ਕੀਤੇ, ਪਰ ਬਾਅਦ 'ਚ ਜਦੋਂ ਉਹਨਾਂ ਨੇ ਇਸ ਪਾਸੇ ਸ਼ੁਰੂਆਤ ਕੀਤੀ ਤਾਂ ਦੁਨੀਆ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ। ਜਦੋਂ ਤੱਕ ਆਪਾਂ ਸ਼ੁਰੂ ਨਹੀਂ ਕਰਦੇ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਇਹ ਸਿਰਫ਼ time ਖ਼ਰਾਬ ਕਰਨ ਵਾਲਾ ਸਾਧਨ ਨਾ ਨਿੱਕਲੇ, ਪਰ ਸਿਰਫ਼ ਸਾਡੇ ਸੋਚਣ ਨਾਲ ਕੋਈ ਚੀਜ਼ ਸਹੀ ਤੇ ਸੱਚ ਨਹੀਂ ਹੋ ਜਾਂਦੀ।


9. ਸਮਾਜ ਲਈ ਕੁਝ ਕਰੋ

ਆਪਣੇ ਵੱਲੋਂ ਆਪਣੇ ਭਾਈਚਾਰੇ ਨੂੰ, ਕੌਮ ਨੂੰ ਜਾਂ ਸਮਾਜ ਲਈ ਕੁਝ ਚੰਗਾ ਕਰਨਾ ਖੁਸ਼ੀ ਦਿੰਦਾ ਹੈ ਤੇ ਤੁਹਾਨੂੰ ਉਹਨਾਂ ਲੋਕਾਂ ਨਾਲ ਜੋੜੀ ਰੱਖਦਾ ਹੈ।

ਬਹੁਤ ਸਾਰੇ ਕੰਮ ਨੇ ਜਿਹੜੇ ਕੀਤੇ ਜਾ ਸਕਦੇ ਨੇ:

ਪੜ੍ਹਾਉਣਾ, ਲੋੜਵੰਦ ਜਾਂ down trodden ਬੱਚਿਆਂ ਨੂੰ

ਕਿਸੇ ਦੀ ਪੜ੍ਹਾਈ 'ਚ financial help ਕਰਨੀ

ਲੰਗਰ ਦੀ ਸੇਵਾ

ਰੁੱਖ ਲਗਾਉਣਾ



ਜ਼ਿੰਦਗੀ 'ਚ ਟੀਚੇ ਹੋਣੇ ਲਾਜ਼ਮੀ ਨੇ

ਚਾਹੇ ਤੁਸੀਂ ਔਰਤ ਹੋ ਤੇ ਚਾਹੇ ਪੁਰਸ਼

ਤੁਸੀਂ ਜਿਹੜਾ ਮਰਜ਼ੀ ਕੰਮ ਕਰਦੇ ਹੋ, ਨੌਕਰੀ, business ਕਰੋ, ਚਾਹੇ ਕੁਝ ਵੀ ਹੋਰ

ਟੀਚੇ ਲਾਜ਼ਮੀ ਇਸ ਕਰਕੇ ਕਿਉਂ ਕਿ ਇਹ ਜ਼ਿੰਦਗੀ ਨੂੰ ਇੱਕ purpose

ਇੱਕ ਮਕਸਦ ਦਿੰਦੇ ਨੇ

ਟੀਚੇ ਪ੍ਰੇਰਨਾ ਦਿੰਦੇ ਨੇ

ਕਿ ਉੱਠ, ਤੇਰੀ ਮੰਜ਼ਿਲ ਐਨੀ ਛੋਟੀ ਨਹੀਂ ਹੈਗੀ

ਇਸ ਤੋਂ ਵੱਡੀਆਂ ਮੰਜ਼ਿਲਾਂ ਤੇਰੀ ਉਡੀਕ 'ਚ ਨੇ

ਟੀਚੇ ਤਾਕਤ ਦਿੰਦੇ ਨੇ

ਕਿ ਬੱਸ ਐਨੇ ਕ ਨਾਲ ਏ ਥੱਕ ਗਿਆ? ਰੱਜ ਗਿਆ?

ਐਨੇ ਕ 'ਚੇ ਸਬਰ ਕਰ ਲਿਆ?

ਤੇਰੀ ਜ਼ਿੰਦਗੀ ਦੇ ਅਸਲ ਮਕਸਦ ਤਾਂ ਇਹਨਾਂ ਤੋਂ ਕਿਤੇ ਵੱਡੇ ਨੇ

ਕਰ ਹਿੰਮਤ, ਢਾ ਲੈ ਹਾਲਾਤਾਂ ਨੂੰ

394 views0 comments
bottom of page