top of page

50 self-discovery questions ਆਪਣੇ-ਆਪ ਨੂੰ ਜਾਣਨਾ ਚਾਹੁੰਦੇ ਹੋ?

ਆਖਰੀ ਵਾਰ ਤੁਸੀਂ ਆਪਣੇ-ਆਪ ਨਾਲ ਗੱਲ ਕਦੋਂ ਕੀਤੀ ਸੀ?

ਬਹੁਤੇ ਭੈਣ-ਭਰਾਵਾਂ ਦਾ ਜਵਾਬ ਹੋਊਗਾ ਕਿ ਯਾਦ ਨੀ।





ਸਾਡੀ ਜ਼ਿੰਦਗੀ ਐਨੀ ਭਰੀ ਪਈ ਹੈ ਕਿ ਸਾਡੇ ਕੋਲ ਆਪਣੇ-ਆਪ ਲਈ time ਹੀ ਨੀ ਰਿਹਾ। ਬਾਕੀ ਕੰਮਾਂ ਦੀ list 'ਚ ਸਾਡਾ ਆਪਣਾ-ਆਪ ਬਹੁਤ ਪਿੱਛੇ ਰਹਿ ਜਾਂਦਾ ਹੈ। ਪਰ ਕੀ ਇਹ ਠੀਕ ਹੈ? ਇਹ ਬਿਲਕੁਲ ਵੀ ਠੀਕ ਨਹੀਂ ਹੈ। ਨਾ ਸਾਡੀ ਸਰੀਰਕ ਤੇ ਨਾ ਸਾਡੀ ਮਾਨਸਿਕ ਸਿਹਤ ਵਾਸਤੇ। ਪਰਮਾਤਮਾ ਨਾ ਕਰੇ ਕੱਲ੍ਹ ਨੂੰ ਕੋਈ ਸਰੀਰਕ ਦਿੱਕਤ ਆ ਜਾਵੇ, ਕੋਈ ਰੋਗ, ਜਾਂ ਕੋਈ ਹੋਰ issue, ਫ਼ੇਰ ਆਪਾਂ ਬੈਡ 'ਤੇ ਪਏ ਵੀ ਤਾਂ ਸੋਚਦੇ ਈ ਆਂ ਕਿ ਜੇ ਇਹਨਾਂ ਚੀਜ਼ਾਂ ਦਾ ਵੇਲੇ ਸਿਰ ਧਿਆਨ ਰੱਖਿਆ ਹੁੰਦਾ ਤਾਂ ਅੱਜ ਗੱਲ ਕੁਛ ਹੋਰ ਹੋਣੀ ਸੀ। ਇਹ ਆਮ ਜਿਹੀ ਗੱਲ ਹੈ ਤੇ ਕਿਸੇ ਨਾਲ ਵੀ ਹੋ ਸਕਦੀ ਹੈ, ਭਾਵੇਂ ਤੁਸੀਂ ਜਿਹੜੇ ਮਰਜ਼ੀ ਕੰਮ-ਕਾਰ ਨਾਲ ਜੁੜੇ ਹੋਵੋਂ।


ਆਪਣੇ-ਆਪ ਦਾ ਨਿਰੀਖਣ ਕਰਨਾ ਤੁਹਾਡੀ ਸਿਹਤ 'ਤੇ positive impact ਪਾਉਂਦਾ ਹੈ। 75% ਅਮਰੀਕਨਾਂ ਦਾ ਮੰਨਣਾ ਹੈ ਕਿ self-care ਨਾਲ stress ਘਟਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਇਹਦੇ ਨਾਲ self-control ਸੁਧਰਦਾ ਹੈ ਤੇ ਇਹਦੇ ਨਾਲ ਸਾਡਾ ਦੂਜਿਆਂ ਇਨਸਾਨਾਂ ਤੇ ਹਾਲਾਤਾਂ ਨੂੰ react ਕਰਨ ਦਾ ਤਰੀਕਾ ਵੀ ਵਧੀਆ ਬਣਦਾ ਹੈ। ਆਪਣੇ ਆਪ ਨੂੰ ਹੋਰ ਜਾਣਨ, ਹੋਰ explore ਕਰਨ ਨਾਲ ਬਹੁਤ ਸਵਾਲ ਹੱਲ ਹੋ ਜਾਣਗੇ ਜਿਹੜੇ ਬੜੀ ਦੇਰ ਤੋਂ ਉਲਝੇ ਹੋਏ ਸੀ।

ਅੱਜ ਦੇ ਵੀਡੀਓ 'ਚ ਆਪਾਂ ਇਹਨਾਂ ਸਵਾਲਾਂ ਬਾਰੇ ਹੀ ਗੱਲ ਕਰਾਂਗੇ ਜਿਹੜੇ ਤੁਹਾਡੇ ਆਪਣੇ-ਆਪ ਨੂੰ ਜਾਣਨ ਬਾਰੇ 'ਚ ਨੇ। ਇਹ 50 ਸਵਾਲ ਨੇ, ਜਿਹੜੇ 5 ਅਲੱਗ-ਅਲੱਗ categories ਨਾਲ ਸੰਬੰਧਿਤ ਨੇ।


ਹੋ ਸਕਦਾ ਹੈ ਕਿ ਇਹਨਾਂ ਸਵਾਲਾਂ ਦੇ ਜਵਾਬ ਅਸਾਨ ਨਾ ਹੋਣ। ਕੁਝ ਸਵਾਲ ਐਸੇ ਵੀ ਹੋ ਸਕਦੇ ਨੇ ਜਿਹੜੇ ਬੇਚੈਨ ਕਰ ਦੇਣ। ਪਰ ਹਰ ਇੱਕ ਸਵਾਲ ਤੁਹਾਨੂੰ ਆਪਣੇ ਬਾਰੇ, ਜ਼ਿੰਦਗੀ ਬਾਰੇ ਤੇ ਤੁਹਾਡੀਆਂ choices ਬਾਰੇ ਸੋਚਣ ਦੀ ਪ੍ਰੇਰਨਾ ਦੇਵੇਗਾ।


ਜਿਹੜੇ ਸਵਾਲ uncomfortable ਕਰਨ, ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰਿਓ। ਕਈ ਵਾਰੀ uncomfortable moments ਬਹੁਤ ਕੀਮਤੀ ਸਬਕ ਸਿਖਾਉਂਦੇ ਨੇ।


ਸ਼ੁਰੂ ਕਰਦੇ ਹਾਂ ਸਵਾਲਾਂ ਦਾ ਸਿਲਸਿਲਾ, ਤੇ ਸਭ ਤੋਂ ਪਹਿਲੀ category ਹੈ self-care, ਭਾਵ ਸਵੈ-ਸੰਭਾਲ


ਮੈਂ ਕਿਸ ਕਿਸਮ ਦਾ ਵਿਅਕਤੀ ਹਾਂ, ਤੇ ਕੀ ਮੈਨੂੰ ਵੀ ਆਪਣਾ-ਆਪ ਉਹੋ-ਜਿਹਾ ਹੀ ਲੱਗਦਾ ਹੈ ਜਿਵੇਂ ਦਾ ਲੋਕ ਸੋਚਦੇ ਨੇ।

ਮੇਰੀਆਂ ਮੂਲ ਕਦਰਾਂ-ਕੀਮਤਾਂ ਕੀ ਨੇ?

ਮੇਰੀ ਸ਼ਖਸੀਅਤ ਕਿਸ ਕਿਸਮ ਦੀ ਹੈ?

ਮੈਨੂੰ ਆਪਣੇ-ਆਪ 'ਚ ਸਭ ਤੋਂ authentic ਕੀ ਲੱਗਦਾ ਹੈ?

ਜੇ ਮੈਂ ਆਪਣੇ comfort zone ਤੋਂ ਬਾਹਰ ਨਿੱਕਲਾਂ, ਤਾਂ ਇਹ authenticity ਕਿਵੇਂ ਦੀ ਹੋਊਗੀ?

ਉਹ ਕਿਹੜੇ 3 ਸ਼ਬਦ ਨੇ ਜਿਹੜੇ ਮੈਨੂੰ ਸਭ ਤੋਂ ਵਧੀਆ describe ਕਰਦੇ ਨੇ?

ਮੈਂ ਸ਼ਾਂਤੀ ਕਿਵੇਂ ਮਿਲਦੀ ਹੈ?

ਮੇਰੀ self-worth ਕਿੱਥੋਂ ਆਉਂਦੀ ਹੈ?

ਐਸੀ ਮਨਪਸੰਦ ਯਾਦ ਕਿਹੜੀ ਹੈ ਜਿਹੜੀ ਮੈਨੂੰ ਸਭ ਤੋਂ ਵੱਧ ਖੁਸ਼ੀ ਦਿੰਦੀ ਹੈ?

ਅਸਲ 'ਚ ਮੈਨੂੰ ਕੀ ਕਰਨਾ ਸਭ ਤੋਂ ਜ਼ਿਆਦਾ ਪਸੰਦ ਹੈ?

ਅਗਲੇ 10 ਸਵਾਲ ਨੇ Life obstacles, ਜੀਵਨ ਦੀਆਂ ਮੁਸ਼ਕਿਲਾਂ, ਚੁਣੌਤੀਆਂ ਬਾਰੇ

ਚੰਗੇ-ਮਾੜੇ ਦਿਨ ਸਭ 'ਤੇ ਆਉਂਦੇ ਨੇ। ਕੰਮ ਉਦੋਂ ਖਰਾਬ ਹੁੰਦਾ ਹੈ ਜਦੋਂ ਬੁਰੇ ਦਿਨ ਵੱਡੀਆਂ ਰੁਕਾਵਟਾਂ ਬਣ ਜਾਣ।

ਕਿਹੜੀ ਰੁਕਾਵਟ ਮੇਰੀ ਖੁਸ਼ੀ ਦੇ ਰਾਹ 'ਚ ਅੜਿੱਕਾ ਹੈ?

ਪਿਛਲੀ ਵਾਰੀ ਮੈਨੂੰ ਗੁੱਸਾ ਕਦੋਂ ਆਇਆ ਸੀ, ਤੇ ਮੈਂ ਇਹਨੂੰ handle ਕਿਵੇਂ ਕੀਤਾ ਸੀ?

ਮੇਰੇ negative thoughts ਕਿੱਥੋਂ ਪੈਦਾ ਹੁੰਦੇ ਨੇ?

ਮੇਰੀ financial wellness, ਆਰਥਿਕ ਤੰਦਰੁਸਤੀ ਕਿੰਨੀ ਕੁ ਹੈ, ਤੇ ਜਿੰਨੀ ਮੈਂ ਚਾਹੁੰਦਾ ਹਾਂ ਓਨੀ ਹੈ?

ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਕੀ ਹੈ?

ਜੇ ਆਪਣੀ ਕੋਈ ਇੱਕ ਚੀਜ਼ ਬਦਲਣੀ ਹੋਵੇ, ਤਾਂ ਕੀ ਬਦਲਾਂਗਾ?

ਜ਼ਿੰਦਗੀ ਦੇ ਕਿਸ point 'ਤੇ ਮੇਰਾ self-confidence ਸਭ ਤੋਂ ਵੱਧ ਸੀ?

ਜਦੋਂ ਹਾਲਾਤ ਸਹੀ ਨਹੀਂ ਹੁੰਦੇ, ਤਾਂ ਕੀ ਉਦੋਂ ਵੀ ਮੇਰੇ ਅੰਦਰ ਸ਼ਾਂਤੀ ਤੇ ਸਕੂਨ ਹੁੰਦਾ ਹੈ?

ਮੇਰੇ ਲਈ ਸਫਲ ਜ਼ਿੰਦਗੀ ਦੀ definition ਕੀ ਹੈ?

ਕੀ ਮੈਂ ਆਪਣੀਆਂ ਗਲਤੀਆਂ ਤੋਂ ਸਿੱਖਦਾ ਹਾਂ?

ਹੁਣ ਗੱਲ ਕਰਦੇ ਹਾਂ ਸਿੱਖਿਆ ਦੀ


ਸਿੱਖਣ ਵਾਲੇ ਜ਼ਿੰਦਗੀ ਦੇ ਹਰ ਪਲ ਤੋਂ ਸਿੱਖਦੇ ਨੇ। ਹਰ ਨਵਾਂ ਦਿਨ ਨਵੇਂ ਸਬਕ ਸਿਖਾਉਂਦਾ ਹੈ।

ਕੀ ਮੇਰੀ learning 'ਚ ਕੋਈ gap ਹੈ?

ਕੀ ਮੇਰੀ formal education, ਰਸਮੀ ਸਿੱਖਿਆ ਪੂਰੀ ਹੋ ਚੁੱਕੀ ਹੈ?

ਕੀ ਮੈਂ ਆਪਣੀ ਸਕੂਲੀ ਸਿੱਖਿਆ ਨੂੰ enjoy ਕੀਤਾ?

ਕੀ ਮੈਂ ਹੋਰ ਪੜ੍ਹਨਾ ਚਾਹੁੰਦਾ ਹਾਂ, ਜਾਂ ਕੀ ਇਹ learning ਮੈਂ ਕਿਤੇ ਹੋਰ ਲੈ ਸਕਦਾ/ਸਕਦੀ ਹਾਂ?

ਕੀ ਮੈਂ ਇਸ ਵੇਲੇ stagnant, ਗਤੀਹੀਣ ਹਾਂ?

ਮੈਂ ਦੂਜਿਆਂ ਨੂੰ ਕੀ ਸਿਖਾ ਸਕਦਾ ਹਾਂ?

ਮੇਰਾ ਐਸਾ ਕਿਹੜਾ ਹੁਨਰ ਹੈ ਜਿਸ ਨੂੰ ਮੈਂ ਹੋਰ ਵਧੀਆ ਬਣਾ ਸਕਦਾ ਹਾਂ?

ਮੈਨੂੰ ਸਿੱਖਣਾ ਪਸੰਦ ਜਾਂ ਨਾਪਸੰਦ ਕਿਉਂ ਹੈ, ਅਤੇ ਮੈਂ ਰੋਜ਼ਾਨਾ ਦੀ ਜ਼ਿੰਦਗੀ 'ਚ ਇਹਦੀ practice ਕਿਵੇਂ ਕਰ ਸਕਦਾ ਹਾਂ?

ਕੀ ਮੈਂ ਆਪਣੀ ਦੂਜਿਆਂ ਲੋਕਾਂ ਨਾਲ ਜਾਂ ਉਹਨਾਂ ਦੇ education level ਨਾਲ ਤੁਲਨਾ ਕਰਦਾ ਹਾਂ?

ਕਿਹੜੀ ਚੀਜ਼ ਮੈਨੂੰ ਸਿੱਖਣ ਲਈ ਪ੍ਰੇਰਦੀ ਹੈ?

ਅਗਲੇ 10 ਸਵਾਲ Professional life ਪੇਸ਼ੇਵਰ ਜ਼ਿੰਦਗੀ ਬਾਰੇ

ਤੁਹਾਡਾ professional self ਤੁਹਾਡੀ ਸ਼ਖ਼ਸੀਅਤ ਦਾ ਇੱਕ ਵੱਡਾ ਹਿੱਸਾ ਹੈ, ਤੇ ਇਹ ਵੀ ਆਤਮ ਨਿਰੀਖਣ ਦਾ ਹੱਕਦਾਰ ਹੈ। ਤੇ ਜੇ ਤੁਸੀਂ ਆਪਣੇ career 'ਚ ਹੋਰ ਅੱਗੇ ਜਾਣਾ ਚਾਹੁੰਦੇ ਹੋ, ਫ਼ੇਰ ਤਾਂ ਇਹ ਬਹੁਤ ਜ਼ਰੂਰੀ ਹੈ।

ਕੀ ਮੇਰਾ ਕੰਮ ਅਨੰਦਮਈ ਹੈ, ਤੇ ਜੇ ਹੈ ਤਾਂ ਵੀ ਕਿਉਂ ਤੇ ਜੇ ਨਹੀਂ ਹੈ ਤਾਂ ਵੀ ਕਿਉਂ?

ਰੋਜ਼ੀ-ਰੋਟੀ ਕਮਾਉਣ ਲਈ ਮੈਂ ਭਵਿੱਖ ਵਿੱਚ ਹੋਰ ਕੀ ਕਰਨ ਦੀ ਉਮੀਦ ਰੱਖਦਾ ਹਾਂ?

ਮੇਰੇ ਅਗਲੇ 5 ਸਾਲਾਂ ਦਾ plan ਕੀ ਹੈ?

ਮੈਂ ਆਪਣੇ ਕੰਮ ਤੇ ਜ਼ਿੰਦਗੀ ਦਾ ਸੰਤੁਲਨ ਬਣਾ ਰਿਹਾ ਹਾਂ ਜਾਂ ਨਹੀਂ?

ਕੰਮ 'ਤੇ ਮੈਨੂੰ ਕੌਣ ਪ੍ਰੇਰਦਾ ਹੈ, ਤੇ ਕਿਉਂ?

ਕੀ ਉੱਥੇ ਕੋਈ ਐਸਾ ਕੰਮ ਹੈ ਜਿਹੜਾ ਮੈਂ ਮੁਫ਼ਤ 'ਚ ਵੀ ਕਰਨ ਨੂੰ ਤਿਆਰ ਹਾਂ?

ਮੇਰੀ ਨੌਕਰੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਕਿਹੜੀਆਂ ਨੇ?

ਪਿਛਲੀ ਵਾਰ ਮੈਂ ਗਲਤੀ ਕਦੋਂ ਕੀਤੀ ਸੀ, ਤੇ ਉਦੋਂ ਕੀ ਮਹਿਸੂਸ ਹੋਇਆ ਸੀ?

ਕੀ ਮੈਂ ਜਿਉਣ ਲਈ ਕੰਮ ਕਰ ਰਿਹਾ ਹਾਂ, ਜਾਂ ਕੰਮ ਕਰਨ ਲਈ ਜੀ ਰਿਹਾ ਹਾਂ?

ਕੀ ਮੈਨੂੰ ਆਪਣੇ ਰੋਜ਼ ਦੇ ਕੰਮ 'ਚ ਕੋਈ purpose ਲੱਭਦਾ ਹੈ?

ਹੁਣ ਗੱਲ ਕਰਦੇ ਹਾਂ ਰਿਸ਼ਤਿਆਂ ਦੀ


Relationships ਤੁਹਾਡਾ time ਵੀ ਲੈਂਦੇ ਨੇ ਤੇ ਤੁਹਾਡੀ ਭਾਵਨਾਤਮਕ ਊਰਜਾ ਵੀ। ਰਿਸ਼ਤਿਆਂ ਤੋਂ ਬਿਨਾਂ ਜ਼ਿੰਦਗੀ ਕੱਢਣੀ ਲਗਭਗ

ਨਾਮੁਮਕਿਨ ਵਰਗੀ ਹੀ ਹੈ। ਤੁਹਾਡੇ ਸੁਭਾਅ 'ਤੇ, ਤੁਹਾਡੇ behavior 'ਤੇ ਤੁਹਾਡੇ ਰਿਸ਼ਤਿਆਂ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ।


ਮੇਰੇ ਰਿਸ਼ਤਿਆਂ ਵਿੱਚ ਮੇਰੇ ਕੀ ਯੋਗਦਾਨ ਹੈ?

ਜਦੋਂ ਮੈਂ ਪਰੇਸ਼ਾਨ ਹੁੰਦਾ ਹਾਂ ਤਾਂ ਮੈਂ ਕਿਹੜੇ ਦੋਸਤ ਜਾਂ ਪਰਿਵਾਰਕ ਮੈਂਬਰਾਂ ਕੋਲ ਜਾਂਦਾ ਹਾਂ?

ਕੀ ਮੈਨੂੰ ਕਿਸੇ ਨਾਲ ਕੋਈ ਰੰਜ ਹੈ, ਤੇ ਕੀ ਬਦਲੇ ਵਰਗੇ ਕਿਸੇ ਕੰਮ ਨਾਲ ਮੇਰਾ ਕੋਈ ਫ਼ਾਇਦਾ ਹੋਵੇਗਾ?

ਮੈਂ ਦੂਜਿਆਂ ਨੂੰ ਕਿਵੇਂ ਦਾ ਪਿਆਰ ਦਿੱਤਾ ਹੈ, ਤੇ ਦੂਜਿਆਂ ਦੇ ਪਿਆਰ ਦਾ ਮੇਰਾ ਕੀ ਤਜਰਬਾ ਹੈ?

ਜਦੋਂ ਮੈਂ ਦੁਨੀਆ ਤੋਂ ਚਲਾ ਜਾਵਾਂਗਾ, ਤਾਂ ਮੇਰੇ ਦੋਸਤ ਤੇ ਪਰਿਵਾਰ ਵਾਲੇ ਮੈਨੂੰ ਕਿਵੇਂ ਯਾਦ ਕਰਨਗੇ?

ਮੇਰੇ 'ਤੇ ਸਭ ਤੋਂ ਵੱਡਾ ਪ੍ਰਭਾਵ ਕਿਸ ਦਾ ਹੈ, ਅਤੇ ਕਿਉਂ ਹੈ?

ਕੀ ਕੋਈ ਐਸਾ unhealthy ਰਿਸ਼ਤਾ ਹੈ ਜਿਹੜਾ ਮੈਨੂੰ ਛੱਡ ਦੇਣਾ ਚਾਹੀਦਾ ਹੈ?

ਕੀ ਕੋਈ ਅਜਿਹਾ ਰਿਸ਼ਤਾ ਹੈ ਜਿਹੜਾ ਮੈਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ, ਅਤੇ ਇਸ ਲਈ ਮੈਂ ਕੀ ਕਰ ਸਕਦਾ ਹਾਂ?

ਕੀ ਮੇਰੇ ਦੋਸਤ ਅਤੇ ਪਰਿਵਾਰ ਮੇਰੇ ਫ਼ੈਸਲਿਆਂ 'ਤੇ react ਕਰਦੇ ਨੇ?

ਕਿਸ ਤਰ੍ਹਾਂ ਦੀਆਂ ਗੱਲਾਂਬਾਤਾਂ ਨਾਲ ਮੈਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ?


ਆਪਣੇ-ਆਪ ਨੂੰ ਬਿਹਤਰ ਜਾਣਨ ਵਾਲੇ ਇਹ ਸਵਾਲ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਸਮਰੱਥਾ ਰੱਖਦੇ ਨੇ। ਪਰ ਨਾਲ ਇਹ regular practice ਵੀ ਮੰਗਦੇ ਨੇ।


ਜਦ ਇੱਕ ਵਾਰ ਤੁਸੀਂ ਇਸ ਗੱਲ ਦੀ ਅਹਿਮੀਅਤ ਨੂੰ ਸਮਝ ਲਿਆ ਤੇ ਆਪਣੇ ਅੰਦਰ ਵੱਲ੍ਹ ਝਾਤ ਮਾਰਨਾ ਸ਼ੁਰੂ ਕਰ ਦਿੱਤਾ, ਫ਼ੇਰ ਇਹ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਸਾਬਤ ਹੋਵੇਗਾ - ਆਪਣੇ-ਆਪ ਦੀ ਖੋਜ ਦਾ ਸਫ਼ਰ।



ਆਖਰੀ ਵਾਰ ਤੁਸੀਂ ਆਪਣੇ-ਆਪ ਨਾਲ ਗੱਲ ਕਦੋਂ ਕੀਤੀ ਸੀ?

ਤੁਹਾਡੇ ਵਿੱਚੋਂ ਬਹੁਤੇ ਇਹੀ ਜਵਾਬ ਦੇਣਗੇ ਕਿ ਕਿ ਯਾਦ ਨੀ।

ਅਸੀਂ ਜ਼ਿੰਦਗੀ ਐਨੀ ਕ ਭਰ ਲਈ ਕਿ ਸਾਡੇ ਕੋਲ ਆਪਣੇ-ਆਪ ਲਈ time ਹੀ ਨੀ ਰਿਹਾ। ਕੰਮਾਂ ਦੀ list 'ਚ ਸਾਡਾ ਆਪਣਾ-ਆਪ ਬਹੁਤ ਪਿੱਛੇ ਰਹਿ ਜਾਂਦਾ ਹੈ। ਪਰ ਕੀ ਇਹ ਠੀਕ ਹੈ? ਇਹ ਬਿਲਕੁਲ ਵੀ ਠੀਕ ਨਹੀਂ ਹੈ। ਨਾ ਸਾਡੀ ਸਰੀਰਕ ਤੇ ਨਾ ਸਾਡੀ ਮਾਨਸਿਕ ਸਿਹਤ ਵਾਸਤੇ। ਪਰਮਾਤਮਾ ਨਾ ਕਰੇ ਕੱਲ੍ਹ ਨੂੰ ਕੋਈ ਸਰੀਰਕ ਦਿੱਕਤ ਆ ਜਾਵੇ, ਕੋਈ ਰੋਗ, ਜਾਂ ਕੋਈ ਹੋਰ issue, ਫ਼ੇਰ ਆਪਾਂ ਬੈਡ 'ਤੇ ਪਏ ਵੀ ਤਾਂ ਸੋਚਦੇ ਈ ਆਂ ਕਿ ਜੇ ਇਹਨਾਂ ਚੀਜ਼ਾਂ ਦਾ ਵੇਲੇ ਸਿਰ ਧਿਆਨ ਰੱਖਿਆ ਹੁੰਦਾ ਤਾਂ ਅੱਜ ਗੱਲ ਕੁਛ ਹੋਰ ਹੋਣੀ ਸੀ।

126 views0 comments
bottom of page