
Achieve Happily
ਸਿਰਫ ਇੱਕ ਦੁਪਹਿਰ, ਤੁਹਾਡੀ ਜ਼ਿੰਦਗੀ ਬਦਲ ਦੇਵੇਗੀ
New Thinking, New Life Brampton
ਲੋਕਾਂ ਵਿੱਚ ਜਾਣ ਅਤੇ ਖ ੁੱਲ ਕੇ ਗਲ ਕਰਨ ਦਾ confidence
ਆਪਣੇ emotions ਤੇ ਪੂਰਾ ਕਾਬੂ
Overthinking ਅਤੇ Stress ਤੇ control
ਬੇਹਤਰ ਪਰਿਵਾਰਿਕ ਅਤੇ ਸਮਾਜਿਕ ਰਿਸ਼ਤੇ
ਨਿਤਨੇਮ ਅਤੇ Exercise ਦੀ routine
ਮਾਨਸਿਕ ਪਰੇਸ਼ਾਨੀਆਂ ਤੋਂ ਛੁਟਕਾਰਾ
ਲੋਕੀ ਕੀ ਕਹਿਣਗੇ - ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋਊਗਾ , ਸਾਰੇ ਲੋਕ ਹੱਸਣਗੇ ,ਮੇਰਾ ਪਰਿਵਾਰ ਕੀ ਸੋਚੂਗਾ , ਸਮਾਜ ਕੀ ਸੋਚੂਗਾ। ਇਹ ਸਭ ਚੋਂ ਬਾਹਰ ਕੱਢ ਕੇ ਤੁਹਾਨੂੰ ਇਹੋ ਜਿਹਾ ਮਾਇੰਡ ਸੈਟ ਬਣਾ ਕੇ ਦੇਵਾਂਗੇ ਕੇ ਤੁਸੀਂ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹੋਗੇ। ਤੁਹਾਡਾ ਇੱਕ ਹੀ ਟੀਚਾ ਹੋਵੇਗਾ - ਆਪਣੀ ਮੇਹਨਤ ਅਤੇ ਆਪਣੀ ਮੰਜ਼ਿਲ
ਪਰੇਸ਼ਾਨੀ ਡਿਪਰੈਸ਼ਨ -ਜਦੋਂ ਆਪਾਂ ਨੂੰ Overthinking ਅਤੇ ਸਟਰੈਸ ਘੇਰਾ ਪਾ ਲੈਂਦੀ ਹੈ ਤਾਂ ਆਪਾਂ ਜ਼ਿੰਦਗੀ ਵਿਚ ਪਿੱਛੇ ਰਹਿ ਜਾਂਦੇ ਹਾਂ|ਤੁਹਾਨੂੰ ਵਰਕਸ਼ਾਪਾਂ ਦੇ ਵਿੱਚ ਸਿਖਾਵਾਂਗੇ ਕਿ ਇਹ ਜੋ Overthinking ਚੱਲ ਰਹੀ ਹੈ ਇਸਨੂੰ ਕਿਵੇਂ ਰੋਕਣਾ ਹੈ ਅਤੇ ਆਪਣਾ ਧਿਆਨ ਆਪਣੇ ਕੰਮ ਵੱਲ ਤੇ ਆਪਣੀ ਤਰੱਕੀ ਵੱਲ ਕਿਵੇਂ ਲੈ ਕੇ ਜਾਣਾ
ਡਿਸਪਲਨ ਤੇ ਅਨਸਾਸ਼ਨ ਸਿਰਫ ਸੁਪਨਾ ਨਹੀਂ ਇਹ ਇੱਕ ਹਕੀਕਤ ਬਣੂਗੀ। ਰੂਟੀਨ ਵਿੱਚ ਪਾਠ ਕਰਨਾ, ਸਵੇਰੇ ਉੱਠ ਕੇ ਜਿੰਮ ਜਾਣਾ, ਆਪਣੀ ਕਿਤਾਬਾਂ ਚੱਕ ਕੇ ਪੜ੍ਹਨਾ, ਆਪਣੇ ਸਾਰੇ ਕੰਮ ਪੂਰੇ ਕਰਨੇ ਉਹ ਸਾਰਾ ਕੁਝ ਤੁਹਾਨੂੰ ਇਸ ਤਰੀਕੇ ਨਾਲ ਸਿਖਾਵਾਂਗੇ ਵੀ ਅੱਗੇ ਜਾ ਕੇ ਤੁਹਾਨੂੰ ਕਦੇ ਉਹ ਦਿੱਕਤ ਨਹੀਂ ਆਊਗੀ। ਤੁਸੀਂ ਹਮੇਸ਼ਾ ਆਪਣੀ ਰੂਟੀਨ ਫੌਲੋ ਕਰ ਸਕੋਗੇ
ਤੁਹਾਡੇ past ਦੇ ਵਿੱਚ ਜੋ ਵੀ ਤੁਹਾਡੇ ਨਾਲ ਬੁਰਾ ਹੋਇਆ ਜਿਹਦੇ ਕਰਕੇ ਤੁਸੀਂ ਇੱਕ Trauma ਨਾਲ ਚੱਕੀ ਫਿਰਦੇ ਹੋ ਉਸ Trauma ਤੋਂ ਕਿਵੇਂ ਖਹਿੜਾ ਛੁਡਾਉਣਾ ਉਹ Trauma ਨੂੰ ਪਾਸੇ ਲਾਹ ਕੇ ਕਿਵੇਂ ਰੱਖਣਾ ਤੇ ਰਹਿੰਦੀ ਜ਼ਿੰਦਗੀ ਨੂੰ ਪੂਰੀ ਤਸੱਲੀ ਨਾਲ ਪੂਰੀ ਖੁਸ਼ੀ ਨਾਲ ਭਰਪੂਰ ਆਨੰਦ ਮਾਣ ਕੇ ਕਿਵੇਂ ਜਿਉਣਾ ਇਹ ਸਾਰੇ ਤਰੀਕੇ ਤੁਹਾਨੂੰ ਉਥੇ ਸਿਖਾਵਾਂਗੇ
ਪ੍ਰੋਗਰਾਮ ਦੇ ਵਿੱਚ
ਵਰਕਸ਼ਾਪਸ ਹੋਣਗੀਆਂ ਜਿਨ੍ਹਾਂ ਵਿੱਚ ਤੁਹਾਨੂੰ ਉਹ ਟੂਲ ਦਵਾਂਗੇ ਜਿਨਾਂ ਨਾਲ ਤੁਸੀਂ ਆਪਦੀ ਜ਼ਿੰਦਗੀ ਨੂੰ ਅੱਗੇ ਵਧੀਆ ਤਰੀਕੇ ਨਾਲ ਜਿਉਂ ਸਕੋ
Anxiety ਕੰਟਰੋਲ ਦੇ ਆਸਾਨ ਤਰੀਕੇ ਵੀ ਸਿਖਾਵਾਂਗੇ
ਮੈਡੀਟੇਸ਼ਨ ਦੇ ਸੌਖੇ ਤਰੀਕੇ ਤੁਹਾਨੂੰ ਸਿਖਾਏ ਜਾਣਗੇ ਤੇ ਇਹਨਾਂ ਨੂੰ ਤੁਸੀਂ ਆਪਣੇ ਆਪ ਅੱਗੇ ਵਾਸਤੇ ਵਰਤ ਸਕੋਗੇ ਆਪਣੀ ਜ਼ਿੰਦਗੀ ਨੂੰ ਬਿਹਤਰ ਅਤੇ ਖੁਸ਼ਨੁਮਾ ਬਣਾਉਣ ਵਾਸਤੇ




Brampton
ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਹੋਸਟ ਮਨਦੀਪ ਸ਼ਾਹ ਹੈ। ਉਹ ਬਹੁਤ ਸੋਹਣੀ ਤੇ ਸਾਫ ਸੁਥਰੀ ਕਮੇਡੀ ਦੇ ਲਈ ਜਾਣੇ ਜਾਂਦੇ ਨੇ ਨਾਲ ਨਾਲ ਹਾਕੀ ਦੇ ਬਹੁਤ ਵੱਡੇ ਪਲੇਅਰ ਨੇ ਤੇ ਇਹ ਕਨੇਡਾ ਦੇ ਪੰਜਾਬੀਆਂ ਦੀ ਨਬਜ ਨੂੰ ਪੂਰੀ ਤਰ੍ਹਾਂ ਸਮਝਦੇ ਨੇ। ਤਾਂ ਜਿੱਥੇ ਮੈਂ ਤੁਹਾਨੂੰ ਇਹ ਸਾਰੀਆਂ ਸਿਆਣੀਆਂ ਸਿਆਣੀਆਂ ਗੱਲਾਂ ਦੱਸੂਗਾ ਉੱਥੇ ਹੱਸਣਾ ਤੇ ਖੁਸ਼ ਹੋਣਾ ਤੇ ਠਹਾਕੇ ਕੇ ਲਾਉਣਾ ਵੀ ਬਹੁਤ ਜਰੂਰੀ ਹੈ ਉਹ ਜਿੰਮੇਵਾਰੀ ਮਨਦੀਪ ਤੋਂ ਵਧੀਆ ਕੋਈ ਵੀ ਨਹੀਂ ਨਿਭਾ ਸਕਦਾ।


Subscribe to our newsletter