Khushian Da Course
ਇਹ ਕਿਤਾਬ ਜ਼ਿੰਦਗੀ ਦੇ ਲੰਮੇ ਸਮੇਂ 'ਚ ਹਾਸਲ ਹੋਏ ਤਜਰਬਿਆਂ ਦਾ ਨਿਚੋੜ ਹੈ ਜਿਸ ਨੂੰ ਆਪ ਸਭ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ਼ ਇੱਕ ਕੋਰਸ ਦਾ ਰੂਪ ਦਿੱਤਾ ਗਿਆ ਹੈ। ਇਹ ਕੋਰਸ ਇੱਕ-ਇੱਕ ਦਿਨ ਨਾਲ਼ ਤੁਹਾਡੀ ਜ਼ਿੰਦਗੀ 'ਚ ਉਹ ਰੰਗ ਜੋੜੇਗਾ ਜਿਹਨਾਂ ਦੇ ਤੁਸੀਂ ਬਹੁਤ ਦੇਰ ਤੋਂ ਚਾਹਵਾਨ ਸੀ ਪਰ ਕੁਝ ਕਾਰਨਾਂ ਕਰਕੇ ਉਹ ਰੰਗ ਤੁਹਾਡੀ ਪਹੁੰਚ ਤੋਂ ਬਾਹਰ ਸੀ। ਇਹ ਕਿਤਾਬ ਆਮ ਕਿਤਾਬਾਂ ਨਾਲ਼ੋਂ ਵੱਖਰੀ ਹੈ ਤੇ ਇਸ ਨੂੰ ਤੁਹਾਨੂੰ ਲਗਾਤਾਰ ਬੈਠ ਕੇ ਪੂਰਾ ਪੜ੍ਹਨ ਜਾਂ ਮੁਕਾਉਣ ਦੀ ਲੋੜ ਨਹੀਂ। ਇਸ ਕਿਤਾਬ ਲਈ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਸਿਰਫ਼ 10 ਤੋਂ 15 ਮਿੰਟਾਂ ਦੀ ਲੋੜ ਹੈ। 10 ਤੋਂ 15 ਮਿੰਟ ਹਰ ਰੋਜ਼ ਇਸ ਕਿਤਾਬ ਨੂੰ ਬਿਨਾਂ ਨਾਗਾ ਦਿਓ ਤੇ ਤੁਹਾਡੀ ਜ਼ਿੰਦਗੀ ਨੂੰ ਪਹਿਲਾਂ ਨਾਲ਼ੋਂ ਕਿਤੇ ਬਿਹਤਰ ਬਣਾਉਣ ਦੀ ਜ਼ੁੰਮੇਵਾਰੀ ਇਹ ਕਿਤਾਬ ਨਿਭਾਵੇਗੀ।
